ਫਗਵਾੜਾ ਵਿਖੇ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਵੱਲੋਂ ਨਵਾਂ ਗਠਨ, ਨਵੇਂ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ

 


PB01 NEWS TV (RAHUL SHARMA ) ਫਗਵਾੜਾ, 18 ਅਗਸਤ () — ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ.) ਵੱਲੋਂ ਕੱਲ੍ਹ ਫਗਵਾੜਾ ਦੇ ਕੰਪਨੀ ਬਾਗ ਗੈਸਟ ਹਾਊਸ ਵਿਖੇ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਸ਼ਰਧਾਂਜਲੀ ਸਮਾਗਮ ਨਾਲ ਹੋਈ, ਜਿਸ ਦੌਰਾਨ ਐਸੋਸੀਏਸ਼ਨ ਵੱਲੋਂ ਆਪਣੇ ਸਵ. ਪੱਤਰਕਾਰ ਨਰੇਸ਼ ਪਾਸੀ ਜੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ 'ਤੇ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਕੁਲਪ੍ਰੀਤ ਸਿੰਘ, ਸੀਨੀਅਰ ਵਾਈਸ ਚੇਅਰਮੈਨ ਅਮਰਪ੍ਰੀਤ ਸਿੰਘ, ਪੰਜਾਬ ਪ੍ਰਧਾਨ ਵਿੱਕੀ ਸੂਰੀ, ਜਲੰਧਰ ਪ੍ਰਧਾਨ ਰਾਹੁਲ ਸ਼ਰਮਾ, ਨਵੀਨ ਪੂਰੀ ਅਤੇ ਤਰਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।

ਇਸ ਮੌਕੇ ਫਗਵਾੜਾ ਤੋਂ ਇੰਦਰਜੀਤ ਸ਼ਰਮਾ (ਪ੍ਰਧਾਨ) ਅਤੇ ਪੁਨੀਤ (ਵਾਈਸ ਪ੍ਰਧਾਨ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਨਵੇਂ ਗਠਨ ਦੀ ਘੋਸ਼ਣਾ ਕੀਤੀ ਗਈ ਅਤੇ ਕੁਝ ਨਵੇਂ ਅਹੁਦੇ ਸੌਂਪੇ ਗਏ।

ਨਵੀਆਂ ਨਿਯੁਕਤੀਆਂ ਹੇਠ ਲਿਖੇ ਤਰੀਕੇ ਨਾਲ ਕੀਤੀਆਂ ਗਈਆਂ:

ਗੁਰਮੀਤ ਸਿੰਘ ਸਾਥੀ – ਮੀਡੀਆ ਅਡਵਾਈਜ਼ਰ

ਅਨਿਲ ਭੱਲਾ – ਪੀ.ਆਰ.ਓ.

ਪੰਕਜ ਭਾਰਦਵਾਜ – ਸੈਕਟਰੀ

ਵਿਕਾਸ ਮਨੀ – ਜਨਰਲ ਸੈਕਟਰੀ

ਬਿਰਵਾਲ ਰਾਜਾ – ਕੈਸ਼ੀਅਰ

ਇਸ ਮੌਕੇ 'ਤੇ ਸਤਿਅਮ, ਤਰੁਣ, ਗੁਰਮੀਤ ਸਿੰਘ ਰਿੰਕੂ, ਰਵਿੰਦਰ ਕੁਮਾਰ, ਮਨੀਸ਼ ਸ਼ਰਮਾ, ਮੋਹਿਤ ਐਲੇਨ, ਰੋਹਿਤ ਕੁਮਾਰ, ਲਲਿਤ ਸ਼ਰਮਾ, ਹਰਵਿੰਦਰ ਸਿੰਘ, ਹਰਿੰਦਰ ਸਿੰਘ ਰਾਣਾ, ਅੰਕੁਸ਼, ਕਮਲਜੀਤ ਸਿੰਘ, ਆਸ਼ੂ ਆਦਿ ਨੂੰ ਐਸੋਸੀਏਸ਼ਨ ਦੇ ਮੈਂਬਰ ਨਿਯੁਕਤ ਕੀਤਾ ਗਿਆ।

ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਪੱਤਰਕਾਰਾਂ ਦੀ ਭਲਾਈ, ਮੀਡੀਆ ਦੀ ਅਜ਼ਾਦੀ ਅਤੇ ਸਚ ਦੀ ਪੱਖਦਾਰੀ ਲਈ ਇਹ ਨਵਾਂ ਟੀਮ ਸਮਰਪਿਤ ਰਹੇਗੀ। ਮੀਟਿੰਗ ਖਤਮ ਹੋਣ ਉਪਰੰਤ ਸਾਰੇ ਸਦੱਸਾਂ ਨੇ ਇਕੱਠੇ ਹੋ ਕੇ ਭਵਿੱਖ ਦੀ ਯੋਜਨਾ ਤੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਬਹੁਤ ਜਲਦ ਹੀ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦਾ ਜਾਲ ਹੋਰ ਸ਼ਹਿਰਾਂ ਵਿੱਚ ਵੀ ਫੈਲਾਇਆ ਜਾਵੇਗਾ, ਤਾਕਿ ਹਰ ਪੱਤਰਕਾਰ ਦੀ ਆਵਾਜ਼ ਨੂੰ ਮਜਬੂਤੀ ਮਿਲੇ।

Post a Comment

Previous Post Next Post

Contact Form