RAHUL SHARMA ( PB01 NEWS TV ) ਜਲੰਧਰ, 20 ਸਤੰਬਰ, 2025। ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸ਼੍ਰੀ ਗੁਰੂ ਬੁਲੰਦ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਆਯੋਜਿਤ ਸੰਗੀਤ ਸੰਮੇਲਨ ਅਤੇ ਭੰਡਾਰੇ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮਹਾਸ਼ਾ ਵੈਲਫੇਅਰ ਸੁਸਾਇਟੀ ਦੇ ਅਧਿਕਾਰੀਆਂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ।
ਜਲੰਧਰ ਦੇ ਨਿਊ ਵਿਜੇ ਨਗਰ ਸਥਿਤ ਸ਼੍ਰੀ ਗੁਰੂ ਬੁਲੰਦ ਦੇਵ ਜੀ ਮਹਾਰਾਜ ਮੰਦਿਰ ਵਿਖੇ ਕਰਵਾਏ ਗਏ 36ਵੇਂ ਸਲਾਨਾ ਸੰਗੀਤ ਸੰਮੇਲਨ ਅਤੇ ਭੰਡਾਰੇ ਵਿਚ ਭਾਗ ਲੈਂਦਿਆਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਮਹਾਸ਼ਾ ਵੈਲਫੇਅਰ ਸੁਸਾਇਟੀ ਸਮਾਜ ਦੇ ਕੰਮਾਂ ਵਿਚ ਲਗਾਤਾਰ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ।
ਇਸ ਮੌਕੇ ਸੋਂਧੀ ਪ੍ਰਧਾਨ, ਮੋਂਟੂ, ਰਾਜਕੁਮਾਰ, ਚਿੰਟੂ, ਗੁਲਸ਼ਨ, ਕਾਲੀ, ਸੰਨੀ, ਆਤਿਸ਼, ਸੋਨੂੰ ਅਤੇ ਸੁਭਾਸ਼ ਆਦਿ ਹਾਜ਼ਰ ਸਨ।