PB01 NEWS TV ( RAHUL SHARMA ) ਜਲੰਧਰ, 21 ਅਕਤੂਬਰ: ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ (IPS) ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ, ਨਸ਼ਾ ਤਸਕਰਾਂ ਅਤੇ ਸੱਟੇਬਾਜ਼ ਵਿਅਕਤੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਸੀਪੀ ਜਲੰਧਰ ਨੇ ਦੱਸਿਆ ਕਿ ਥਾਣਾ ਭਾਰਗੋ ਕੈਂਪ ਦੀ ਪੁਲਿਸ ਟੀਮ ਨੇ ਸ਼੍ਰੀ ਹਰਿੰਦਰ ਸਿੰਘ ਗਿੱਲ (ADCP-II ਸਿਟੀ) ਅਤੇ ਸ਼੍ਰੀ ਸਰਵਣਜੀਤ ਸਿੰਘ (ACP ਵੈਸਟ ਜਲੰਧਰ) ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਇੰਸਪੈਕਟਰ ਮੋਹਨ ਲਾਲ, ਮੁੱਖ ਅਫਸਰ ਥਾਣਾ ਭਾਰਗੋ ਕੈਂਪ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਮੁਖਬਰ ਦੀ ਇਤਲਾਹ ‘ਤੇ ਤੁਰੰਤ ਕਾਰਵਾਈ ਕਰਦਿਆਂ ਤਾਸ਼ ਨਾਲ ਜੂਆ ਖੇਡ ਰਹੇ 13 ਦੋਸ਼ੀਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਦੋਸ਼ੀਆਂ ਦੇ ਕਬਜ਼ੇ ਵਿਚੋਂ 104 ਤਾਸ਼ ਦੇ ਪੱਤੇ ਅਤੇ ₹1,48,140 ਨਕਦ ਰਕਮ ਬਰਾਮਦ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਦੋਸ਼ੀਆ ਵਿਰੁੱਧ ਕਾਰਵਾਈ ਕਰਦੇ ਹੋਏ ਰਪਟ ਨੰਬਰ 18 ਮਿਤੀ 20.10.2025 ਅ/ਧ 13.3.67 Gambling Act , ਥਾਣਾ ਭਾਰਗੋ, ਜਲੰਧਰ ਵਿਖੇ ਦਰਜ਼ ਕਰਕੇ ਕਾਰਵਾਈ ਕੀਤੀ ਗਈ।
ਦੋਸ਼ੀਆਂ ਦੀ ਪਛਾਣ ਹੇਠ ਲਿਖੇ ਤੌਰ ‘ਤੇ ਹੋਈ ਹੈ:
1. ਤਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਕਾਨ ਨੰਬਰ 84 ਦਿਉਲ ਨਗਰ, ਜਲੰਧਰ
2. ਗਗਨਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਮਕਾਨ ਨੰਬਰ 287 ਨਿਊ ਜੱਲੋਵਾਲ ਅਬਾਦੀ, ਜਲੰਧਰ
3. ਥੋਮਸ ਪੁੱਤਰ ਜੋਗਿੰਦਰ ਵਾਸੀ ਮਕਾਨ ਨੰਬਰ 1315 ਬੂਟਾ ਪਿੰਡ, ਜਲੰਧਰ
4. ਨਿਖਲ ਪੁੱਤਰ ਸ਼ਾਮ ਲਾਲ ਵਾਸੀ WO-36 ਚੁੰਗੀ ਮੁਹੱਲਾ, ਜਲੰਧਰ
5. ਰੋਸ਼ਿਤ ਪੁੱਤਰ ਦੋਲਤ ਰਾਮ ਵਾਸੀ ਕਲਿਆਨਪੁਰ, ਥਾਣਾ ਲਾਂਬੜਾ, ਜਲੰਧਰ
6. ਸਾਗਰ ਪੁੱਤਰ ਮਹਿੰਦਰ ਪਾਲ ਵਾਸੀ ਮਕਾਨ ਨੰਬਰ 1/6 ਮਾਡਲ ਹਾਊਸ, ਜਲੰਧਰ
7. ਅਮਿਤ ਪੁੱਤਰ ਸਤੀਸ਼ ਕੁਮਾਰ ਵਾਸੀ WP-99 ਬਸਤੀ ਸ਼ੇਖ, ਜਲੰਧਰ
8. ਹਰਮਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੂਟਾ ਪਿੰਡ, ਜਲੰਧਰ
9. ਸੁਮਿਤ ਪੁੱਤਰ ਜਗਿੰਦਰ ਪਾਲ ਵਾਸੀ ਮਕਾਨ ਨੰਬਰ 48 ਨੇੜੇ ਦੇਵੀ ਮਾਡਲ ਸਕੂਲ, ਬਸਤੀ ਦਾਨਿਸ਼ਮੰਦਾ, ਜਲੰਧਰ
10. ਉਰਮਲ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰਬਰ 1339 ਬੂਟਾ ਪਿੰਡ, ਜਲੰਧਰ
11. ਮੁਹੰਮਦ ਇਮਰਾਨ ਪੁੱਤਰ ਮਿਹਰਵਾਨ ਵਾਸੀ ਮਕਾਨ ਨੰਬਰ 103 ਨਿਊ ਮਾਡਲ ਹਾਊਸ, ਜਲੰਧਰ
12. ਨੀਰਜ ਪੁੱਤਰ ਰਾਮ ਭਰੋਸੇ ਵਾਸੀ ਕੇ.ਪੀ. ਨਗਰ, ਜੱਲੋਵਾਲ ਅਬਾਦੀ, ਜਲੰਧਰ
13. ਅਭਿਦੇਸ਼ ਰਾਮ ਪੁੱਤਰ ਜਵਾਹਰ ਰਾਮ ਵਾਸੀ ਜੱਲੋਵਾਲ ਅਬਾਦੀ, ਜਲੰਧਰ
ਜਲੰਧਰ ਕਮਿਸ਼ਨਰੇਟ ਪੁਲਿਸ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਸਚੇਤ ਰਹਿਣ ਅਤੇ ਜੇਕਰ ਕਿਸੇ ਗੈਰਕਾਨੂੰਨੀ ਜਾਂ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦੇਣ। ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।