ਭਗਵਾਨ ਵਾਲਮੀਕੀ ਮੰਦਰ, ਬਸਤੀ ਸ਼ੇਖ ਤੋਂ ਨਿਕਲੀ ਸ਼ੋਭਾ ਯਾਤਰਾ, ਸ਼ਰਧਾਲੂਆਂ 'ਚ ਵੇਖਣ ਲਾਇਕ ਉਤਸ਼ਾਹ ਭਗਵਾਨ ਵਾਲਮੀਕੀ ਜੀ ਨੇ ਸਮਾਜ ਨੂੰ ਸੱਚ, ਦਇਆ ਅਤੇ ਸਮਤਾ ਦਾ ਮਾਰਗ ਵਿਖਾਇਆ : ਮੰਤਰੀ ਮੋਹਿੰਦਰ ਭਗਤ

 


PB01 NEWS TV ( RAHUL SHARMA ) ਜਲੰਧਰ, 6 ਅਕਤੂਬਰ: ਭਗਵਾਨ ਵਾਲਮੀਕੀ ਜੀ ਦੇ ਪਾਵਨ ਸਮਰਪਣ ਦਿਵਸ ਮੌਕੇ ਅੱਜ ਬਸਤੀ ਸ਼ੇਖ ਸਥਿਤ ਭਗਵਾਨ ਵਾਲਮੀਕੀ ਮੰਦਰ ਤੋਂ ਭਵਿਆ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ ਸ਼ਹਿਰ ਦੀਆਂ ਵੱਖ-ਵੱਖ ਬਸਤੀਆਂ 'ਚੋਂ ਗੁਜ਼ਰਦੀ ਹੋਈ ਭਗਤੀਮਈ ਮਾਹੌਲ 'ਚ ਵਾਪਸ ਮੰਦਰ ਪਰਿਸਰ 'ਚ ਪਹੁੰਚੀ।

ਸ਼ੋਭਾ ਯਾਤਰਾ ਦੀ ਸ਼ੁਰੂਆਤ ਪੂਜਾ-ਅਰਚਨਾ ਅਤੇ ਧਾਰਮਿਕ ਮੰਤ੍ਰ ਉਚਾਰਣ ਨਾਲ ਹੋਈ। ਆਕਰਸ਼ਕ ਝਾਂਕੀਆਂ, ਬੈਂਡ-ਬਾਜਿਆਂ ਅਤੇ ਸ਼ਰਧਾਲੂਆਂ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜ ਉਠਿਆ। ਯਾਤਰਾ ਮਾਰਗ 'ਤੇ ਲੋਕਾਂ ਨੇ ਫੁੱਲ ਵਰਸਾ ਕੇ ਸਵਾਗਤ ਕੀਤਾ ਅਤੇ ਕਈ ਥਾਵਾਂ 'ਤੇ ਲੰਗਰ ਤੇ ਠੰਡੇ ਪਾਣੀ ਦੀ ਸੇਵਾ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ 'ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਮੇਅਰ ਵਨੀਤ ਧੀਰ, ਕੌਂਸਲਰ ਰੋਮੀ ਵਧਵਾ, ਸਾਬਕਾ ਚੇਅਰਮੈਨ ਕੀਮਤੀ ਭਗਤ, ਸੀਨੀਅਰ ਆਗੂ ਕਾਕੂ ਆਹਲੂਵਾਲੀਆ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਕੌਂਸਲਰ ਪਤੀ ਸੌਰਵ ਸੇਠ, ਕੌਂਸਲਰ ਪਤਨੀ ਸੁਦੇਸ਼ ਭਗਤ, ਵਾਰਡ ਇੰਚਾਰਜ ਜਗਦੀਸ਼ ਸਮਰਾਏ, ਮੁਕੇਸ਼ ਦੱਤਾ, ਰੋਜ਼ੀ ਅਰੋੜਾ, ਮੰਦਰ ਪ੍ਰਧਾਨ ਬੱਬੂ ਥਾਪੜ, ਲੱਕੀ ਥਾਪੜ ਤੇ ਕਈ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਇਸ ਪਵਿੱਤਰ ਸਮਾਗਮ ਦਾ ਹਿੱਸਾ ਬਣੇ।

ਇਸ ਮੌਕੇ 'ਤੇ ਪੰਜਾਬ ਸਰਕਾਰ ਦੇ ਮੰਤਰੀ ਮੋਹਿੰਦਰ ਭਗਤ ਨੇ ਵੀ ਭਗਤਜਨਾਂ ਨੂੰ ਸੰਬੋਧਨ ਕਰਦੇ ਹੋਏ ਭਗਵਾਨ ਵਾਲਮੀਕੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਨੇ ਸਮਾਜ ਨੂੰ ਸੱਚ, ਦਇਆ ਅਤੇ ਸਮਤਾ ਦਾ ਰਾਹ ਵਿਖਾਇਆ। ਉਹਨਾਂ ਦੇ ਦਰਸਾਏ ਮਾਰਗ 'ਤੇ ਤੁਰ ਕੇ ਹੀ ਅਸੀਂ ਇਕ ਸਮਰਸ ਅਤੇ ਸਭਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਸ਼ੋਭਾ ਯਾਤਰਾਵਾਂ ਸਮਾਜ 'ਚ ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਦੀਆਂ ਹਨ।

ਮੰਦਰ ਪਰਿਸਰ 'ਚ ਪਹੁੰਚਣ ਤੋਂ ਬਾਅਦ ਸਮਾਪਨ ਸਮਾਰੋਹ ਮਨਾਇਆ ਗਿਆ, ਜਿਸ 'ਚ ਸੰਤ-ਮਹਾਤਮਿਆਂ ਨੇ ਭਗਵਾਨ ਵਾਲਮੀਕੀ ਜੀ ਦੇ ਉਪਦੇਸ਼ਾਂ 'ਤੇ ਚਾਨਣ ਪਾਇਆ ਅਤੇ ਸਮਾਜ ਵਿਚ ਏਕਤਾ, ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।

Post a Comment

Previous Post Next Post

Contact Form